Transcript

Reduce your risk of coronavirus (COVID-19) – Punjabi

OFFICIAL

To receive this publication in an accessible format email Emergency Management Communications Authorised and published by the Victorian Government, 1 Treasury Place, Melbourne. © State of Victoria, 29 July 2020 (2001628) v9

ਆਪਣੇ ਕਰੋਨਾਵਾਇਰਸ (COVID-19)

ਦੇ ਖਤਰੇ ਨੂੰ ਘਟਾਓ

Reduce your risk of coronavirus (COVID-19) – Punjabi

Reduce your risk of coronavirus (COVID-19) – language 2

OFFICIAL

ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਅਤੇ ਚੱਲਦੇ ਪਾਣੀ ਨਾਲ ਘੱਟੋ ਘੱਟ 20 ਸਕਿੰਟਾਂ ਲਈ ਧੋਵੋ। ਕਾਗਜ਼ੀ ਤੌਲੀਏ ਜਾਂ ਹੱਥ ਸੁਕਾਉਣ ਵਾਲੀ ਮਸ਼ੀਨ ਨਾਲ ਸੁਕਾਓ।

ਅਲਕੋਹਲ ਆਧਾਰਿਤ ਹੱਥਾਂ ਵਾਲਾ ਸੈਨੇਟਾਈਜ਼ਰ ਵਰਤੋ ਜਿਸ ਵਿੱਚ 60 ਪ੍ਰਤੀਸ਼ਤ ਤੋਂ ਜ਼ਿਆਦਾ ਅਲਕੋਹਲ ਹੋਵੇ।

ਆਪਣੀ ਖੰਘ ਜਾਂ ਛਿੱਕ ਨੂੰ ਟਿਸ਼ੂ ਨਾਲ ਢੱਕੋ ਜਾਂ ਆਪਣੇ ਡੌਲੇ ਜਾਂ ਕੂਹਣੀ ਨੂੰ ਵਰਤੋ।

ਜਦੋਂ ਤੁਸੀਂ ਰਹਿ ਸਕਦੇ ਹੋ ਘਰ ਵਿੱਚ ਰਹੋ। ਘਰ ਤੋਂ ਬਾਹਰ ਜਾਣ ਦੇ ਕਾਰਣਾਂ ਲਈ ਸਾਡੀ ਵੈਬਸਾਈਟ ਵੇਖੋ।

ਜੇ ਤੁਹਾਨੂੰ ਘਰ ਤੋਂ ਜਾਣਾ ਪੈ ਰਿਹਾ ਹੈ ਚਿਹਰੇ ਨੂੰ ਢੱਕਣ ਵਾਲਾ ਕੱਪੜਾ ਪਹਿਨੋ।

ਆਪਣੀਆਂ ਅੱਖਾਂ, ਨੱਕ ਜਾਂ ਮੂੰਹ – ਜਾਂ ਆਪਣੇ ਚਿਹਰੇ ਦੇ ਕੱਪੜੇ ਨੂੰ ਨਾ ਛੂਹੋ, ਜੇ ਤੁਸੀਂ ਇਹ ਪਹਿਨਿਆ ਹੋਇਆ ਹੈ।

ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਸਹਾਇਤਾ ਲਵੋ, ਆਪਣੇ ਡਾਕਟਰ ਜਾਂ ਕਰੋਨਾਵਾਇਰਸ ਦੀ ਹੌਟਲਾਈਨ ਨੂੰ ਸਲਾਹ ਲਈ ਫੋਨ ਕਰੋ। ਜੇ ਤੁਸੀਂ ਬਿਮਾਰ ਹੋ, ਤਾਂ ਘਰ ਵਿੱਚ ਰਹੋ।

ਜੇ ਤੁਹਾਨੂੰ ਲੱਛਣ ਹਨ ਤਾਂ ਜਾਂਚ ਕਰਵਾਓ ਅਤੇ ਇਸ ਤੋਂ ਬਾਅਦ ਸਿੱਧਾ ਘਰ ਜਾਓ।

ਆਪਣੀਆਂ ਡਾਕਟਰੀ ਜਾਂਚਾਂ ਵਾਸਤੇ ਜਾਓ ਅਤੇ ਪਤਾ ਕਰੋ ਜੇ ਦਵਾਈਆਂ ਤੁਹਾਡੇ ਘਰ ਪਹੁੰਚਾਈਆਂ ਜਾ ਸਕਦੀਆਂ ਹਨ।

ਸਿਹਤਮੰਦ ਆਦਤਾਂ ਜਾਰੀ ਰੱਖੋ ਕਸਰਤ, ਸੰਤੁਲਿਤ ਭੋਜਨ ਖਾਓ, ਬਹੁਤ ਸਾਰੀ ਨੀਂਦ ਲਵੋ ਅਤੇ ਦੂਜਿਆਂ ਨਾਲ ਜੁੜੇ ਰਹੋ। ਤੰਬਾਕੂਨੋਸ਼ੀ ਨੂੰ ਛੱਡੋ (ਕੁਇੱਟ ਲਾਈਨ 137 848)

ਆਪਣੀ ਮਾਨਸਿਕ ਸਿਹਤ ਨੂੰ ਯਾਦ ਰੱਖੋ ਅਤੇ ਤੁਹਾਨੂੰ ਚੰਗੀਆਂ ਲੱਗਣ ਵਾਲੀਆਂ ਚੀਜ਼ਾਂ ਕਰੋ। ਮਾਨਸਿਕ ਸਿਹਤ ਵਸੀਲਿਆਂ ਅਤੇ ਸਹਿਯੋਗ ਲਈ ਸਾਡੀ ਵੈਬਸਾਈਟ ਨੂੰ ਵੇਖੋ।

Find out morewww.dhhs.vic.gov.au/coronavirus

For more information, call the Coronavirus hotline 1800 675 398 (24 hours) Choose option 0 for translating and interpreting servicesCall Triple Zero (000) for emergencies only


Top Related